ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਆਇਆ ਵੱਡਾ ਫੈਸਲਾ

ਜਥੇਦਾਰ ਗੜਗੱਜ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਬਣਿਆ- ਬਲਤੇਜ ਪੰਨੂ

ਬਲਬੀਰ ਸਿੰਘ ਬੱਬੀ

ਪਿਛਲੇ ਤਿੰਨ ਚਾਰ ਮਹੀਨੇ ਪਹਿਲਾਂ ਕਨੇਡਾ ਦੇ ਜਗਮਨ ਸਮਰਾ ਨਾਂ ਦੇ ਇੱਕ ਵਿਅਕਤੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੀਆਂ ਵੀਡੀਓ ਜਾਰੀ ਕੀਤੀਆਂ ਸਨ ਜੋ ਵਿਦੇਸ਼ੀ ਹੋਟਲ ਦੀਆਂ ਦੱਸੀਆਂ ਜਾ ਰਹੀਆਂ ਸਨ ਜਿਸ ਵਿੱਚ ਭਗਵੰਤ ਮਾਨ ਸ਼ਰਾਬ ਪੀਂਦੇ ਹੋਏ ਗੁਰੂਆਂ ਤੇ ਭਿੰਡਰਾਂ ਵਾਲੇ ਸੰਤਾਂ ਦੀਆਂ ਫੋਟੋਆਂ ਉੱਤੇ ਸ਼ਰਾਬ ਦੇ ਸਿੱਟੇ ਮਾਰਦਾ ਨਜ਼ਰ ਆ ਰਿਹਾ ਸੀ। ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੁੱਜਾ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁੜਗੱਜ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹਨਾਂ ਵੀਡੀਓ ਬਾਰੇ ਦੱਸਿਆ ਕਿ ਅਸੀਂ ਇਹਨਾਂ ਵੀਡੀਓਆਂ ਦੀ ਜਾਂਚ ਬਹੁਤ ਵਧੀਆ ਲੈਬਾਂ ਦੇ ਵਿੱਚ ਕਰਾਈ ਹੈ ਇਹ ਵੀਡੀਓ ਬਿਲਕੁਲ ਸਹੀ ਪਾਈਆਂ ਗਈਆਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸੱਚ ਮੁੱਚ ਹੀ ਗੁਰੂਆਂ ਦੀਆਂ ਫੋਟੋਆਂ ਦੇ ਅੱਗੇ ਸ਼ਰਾਬ ਪੀ ਰਿਹਾ ਹੈ ਜੋ ਕਿ ਵੱਡਾ ਬੰਜਰ ਗੁਨਾਹ ਤੇ ਗਲਤੀ ਹੈ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸਿੱਖ ਤੇ ਪੰਥ ਵਿਰੋਧੀ ਕਰਾਰ ਦਿੱਤਾ ਜਾਂਦਾ ਹੈ।
ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਬਲਤੇਜ ਪੰਨੂ ਨੇ ਕਿਹਾ ਕਿ ਪਹਿਲਾਂ ਤਾਂ ਜਥੇਦਾਰ ਜੀ ਤੁਸੀਂ ਇਹ ਦੱਸੋ ਕਿ ਕਨੇਡਾ ਦਾ ਜਾਂ ਹੋਰ ਕਿਤੇ ਵੀ ਉਹ ਕਿਹੜਾ ਹੋਟਲ ਹੈ ਜਿਸ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਜਾਂ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਪੰਨੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਹਜਮ ਨਹੀਂ ਹੁੰਦੀ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਸਰਬ ਸਿੱਖਾਂ ਦਾ ਸਾਂਝਾ ਹੈ ਪਰ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਹੈ ਉਹ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਿਹਾ ਹੈ ਉਹਨਾਂ ਕਿਹਾ ਕਿ ਜਥੇਦਾਰ ਨੂੰ ਇਹਨਾਂ ਸਿਆਸਤ ਭਰੀਆਂ ਗਲਤ ਗੱਲਾਂ ਵਿੱਚ ਬਿਲਕੁਲ ਵੀ ਨਹੀਂ ਆਉਣਾ ਚਾਹੀਦਾ ਪਰ ਅਫਸੋਸ ਕਿ ਜਥੇਦਾਰ ਚੀਖ ਚੀਖ ਕੇ ਮੁੱਖ ਮੰਤਰੀ ਦੇ ਉੱਪਰ ਗਲਤ ਦੋਸ਼ ਲਾ ਰਿਹਾ ਹੈ ਉਹਨਾਂ ਕਿਹਾ ਕਿ ਸਾਨੂੰ ਇਹ ਵੀ ਪਤਾ ਹੈ ਕਿ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੇ ਮੁੱਖ ਮੰਤਰੀ ਦੇ ਵਿਰੁੱਧ ਕੋਈ ਹੁਕਮ ਵੀ ਜਾਰੀ ਕਰਨਾ ਹੈ ਪਰ ਅਸੀਂ ਜਨਤਕ ਤੌਰ ਉੱਤੇ ਇਹਨਾਂ ਸਾਰੀਆਂ ਗੱਲਾਂ ਨੂੰ ਸਵੀਕਾਰ ਕਰਦਿਆਂ ਹੋਇਆਂ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਇਹਨਾਂ ਵੀਡੀਓਜ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ।
ਬਲਤੇਜ ਪੰਨੂ ਨੇ ਕਿਹਾ ਅਸੀਂ ਜਥੇਦਾਰ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਇਹ ਇੱਕ ਧਾਰਮਿਕ ਪਦਵੀ ਹੈ ਪਰ ਜਿਸ ਤਰ੍ਹਾਂ ਜਥੇਦਾਰ ਚੱਲ ਰਿਹਾ ਹੈ ਉਹ ਦੁਨੀਆਂ ਵਿੱਚ ਵੱਸਦੇ ਸਾਰੇ ਹੀ ਸਿੱਖਾਂ ਦੇ ਮਨੋ ਲਹਿ ਚੁੱਕਿਆ ਹੈ ਪੰਨੂ ਨੇ ਕਿਹਾ ਇਹ ਅੱਜ ਬੱਚਾ ਬੱਚਾ ਏ ਆਈ ਤਕਨੀਕ ਤੋਂ ਜਾਣੂ ਹੈ। ਇਲੈਕਟਰੋਨਿਕ ਜਮਾਨਾ ਹੈ ਤੇ ਜਥੇਦਾਰ ਇਕ ਧਿਰ ਦਾ ਨੁਮਾਇੰਦਾ ਬਣ ਕੇ ਵਿਚਰ ਰਿਹਾ ਹੈ ਜੋ ਬਿਲਕੁਲ ਨਹੀਂ ਸ਼ੋਭਦਾ। ਇਸ ਸਾਰੇ ਮਾਮਲੇ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਜਨਤਾ ਸਾਹਮਣੇ ਸਭ ਕੁਝ ਰੱਖਿਆ ਜਾਵੇਗਾ।

The post ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਆਇਆ ਵੱਡਾ ਫੈਸਲਾ appeared first on Punjab Star.

Related Posts