ਹਰਮੁਜ਼ ਜਲਡਮਰੂ ਨੇੜੇ ਹਾਦਸਾ: ਭਾਰਤੀ ਅਮਲੇ ਵਾਲੀ ਕਿਸ਼ਤੀ ਨੂੰ ਲੱਗੀ ਅੱਗ, ਇੱਕ ਦੀ ਮੌਤ

ਹਰਮੁਜ਼ ਜਲਡਮਰੂ ਨੇੜੇ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ ਹੋਰ ਜ਼ਖਮੀ ਹੋ ਗਏ ਹਨ। ਦਰਅਸਲ, ਇਹ ਹਾਦਸਾ ਲੱਕੜ ਦੀ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਵਾਪਰਿਆ ਹੈ। ਇਕ ਸਰਕਾਰੀ ਸੂਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ 17 ਹੋਰ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਚਾਲਕ ਦਲ ਦੇ ਮੈਂਬਰਾਂ ਨੂੰ ਉਸ ਜਗ੍ਹਾ ਤੋਂ ਲੰਘ ਰਹੇ ਦੂਜੇ ਜਹਾਜ ਨੇ ਬਚਾ ਲਿਆ।

ਇਹ ਘਟਨਾ ਇਰਾਨ ਅਤੇ ਅਮਰੀਕਾ ਦਰਮਿਆਨ ਸਟ੍ਰੇਟ ਆਫ ਹਾਰਮੁਜ਼ ਨੂੰ ਲੈ ਕੇ ਵਧਦੀ ਦੁਸ਼ਮਣੀ ਦੇ ਵਿਚਕਾਰ ਆਈ ਹੈ, ਜੋ ਕਿ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਇੱਕ ਮਹੱਤਵਪੂਰਨ ਸਮੁੰਦਰੀ ਰਸਤਾ ਹੈ ਜਿਸ ਤੋਂ ਦੁਨੀਆ ਦੀ ਤੇਲ ਸਪਲਾਈ ਦਾ ਇੱਕ ਮਹੱਤਵਪੂਰਨ ਹਿੱਸਾ ਲੰਘਦਾ ਹੈ।

ਇੱਕ ਸੂਤਰ ਨੇ ਕਿਹਾ ਆਮ ਮਾਲ ਨਾਲ ਲੱਦੀ ਇੱਕ ਲੱਕੜ ਦੀ ਕਿਸ਼ਤੀ, ਜਿਸ ਵਿੱਚ 18 ਭਾਰਤੀ ਅਮਲੇ ਦੇ ਮੈਂਬਰ ਸਨ, ਕੱਲ੍ਹ ਹੋਰਮੁਜ਼ ਜਲਡਮਰੂ ਦੇ ਨੇੜੇ ਅੱਗ ਲੱਗਣ ਤੋਂ ਬਾਅਦ ਪਲਟ ਗਈ। ਇਸ ਘਟਨਾ ‘ਚ ਕਿਸ਼ਤੀ ‘ਤੇ ਸਵਾਰ ਇਕ ਭਾਰਤੀ ਦੀ ਮੌਤ ਹੋ ਗਈ, ਜਦੋਂਕਿ ਚਾਰ ਲੋਕ ਝੁਲਸ ਗਏ। ਜ਼ਖਮੀਆਂ ਦਾ ਦੁਬਈ ‘ਚ ਇਲਾਜ ਚੱਲ ਰਿਹਾ ਹੈ ਅਤੇ ਉਹ ਸੁਰੱਖਿਅਤ ਹਨ।

The post ਹਰਮੁਜ਼ ਜਲਡਮਰੂ ਨੇੜੇ ਹਾਦਸਾ: ਭਾਰਤੀ ਅਮਲੇ ਵਾਲੀ ਕਿਸ਼ਤੀ ਨੂੰ ਲੱਗੀ ਅੱਗ, ਇੱਕ ਦੀ ਮੌਤ appeared first on Punjab Star.

Related Posts