ਹੋਰਮੁਜ਼ ‘ਚ ਟੈਕਸ ਵਸੂਲੀ ਨੂੰ ਲੈ ਕੇ ਈਰਾਨ ‘ਤੇ ਭੜਕੇ ਟਰੰਪ

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਸੀਜ਼ਫਾਇਰ ਦੇ ਵਿਚਾਲੇ ਹਮਲਿਆਂ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੰਗਬੰਦੀ ਦੇ 24 ਘੰਟਿਆਂ ਦੇ ਅੰਦਰ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਈਰਾਨ ਨੂੰ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਕੋਈ ਟੋਲ ਨਾ ਲਗਾਉਣ ਲਈ ਕਿਹਾ। ਟਰੰਪ ਨੇ ਇਹ ਵੀ ਕਿਹਾ ਕਿ ਬਹੁਤ ਜਲਦੀ ਤੁਸੀਂ ਤੇਲ ਦਾ ਪ੍ਰਵਾਹ ਦੇਖੋਗੇ, ਭਾਵੇਂ ਈਰਾਨ ਮਦਦ ਕਰਦਾ ਹੈ ਜਾਂ ਨਹੀਂ।

ਟਰੰਪ ਨੇ ਈਰਾਨ ਦੇ ਨਾਲ ਹੋਈ ਜੰਗਬੰਦੀ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਉਹ ਸਮਝੌਤਾ ਨਹੀਂ ਹੈ ਜੋ ਅਸੀਂ ਕੀਤਾ ਹੈ ਤੇ ਉਹ ਹੋਰਮੁਜ਼ ਸਟ੍ਰੇਟ ਤੋਂ ਤੇਲ ਦੀ ਆਵਾਜਾਈ ਨੂੰ ਠੀਕ ਤਰੀਕੇ ਨਾਲ ਸੰਭਾਲਣ ਵਿਚ ਅਸਫਲ ਰਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਈਰਾਨ ਇਸ ਹਮਲੇ ਵਿਚ ਬਹੁਤ ਖਰਾਬ ਕੰਮ ਕਰ ਰਿਹਾ ਹੈ।

ਟਰੰਪ ਦੀ ਇਹ ਟਿੱਪਣੀ ਉਨ੍ਹਾਂ ਖਬਰਾਂ ਦੇ ਬਾਅਦ ਆਈ ਹੈ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਈਰਾਨ ਹੋਰਮੁਜ਼ ਤੋਂ ਲੰਘਣ ਵਾਲੇ ਟੈਂਕਰਾਂ ਤੋਂ ਟੈਕਸ ਵਸੂਲ ਰਿਹਾ ਹੈ। ਉਨ੍ਹਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਈਰਾਨ ਨੂੰ ਇੰਝ ਨਹੀਂ ਕਰਨਾ ਚਾਹੀਦਾ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਈਰਾਨ ਸਮਝੌਤਾ ਤੋੜਨ ਦੀ ਕੋਸ਼ਿਸ਼ ਨਾ ਕਰੇ। ਜਦੋਂ ਤੱਕ ਕੋਈ ਠੋਸ ਸਹਿਮਤੀ ਨਹੀਂ ਬਣ ਜਾਂਦੀ ਅਮਰੀਕੀ ਫੌਜ ਈਰਾਨ ਦੇ ਆਸ-ਪਾਸ ਹੀ ਰਹੇਗੀ।

ਦੱਸ ਦੇਈਏ ਕਿ ਈਰਾਨ ਦੇ ਅਮਰੀਕਾ ਵਿਚ ਜੰਗਬੰਦੀ ਦੀ ਤਿਆਰੀ ਚੱਲ ਰਹੀ ਹੈ। ਦੋਵੇਂ ਦੇਸ਼ਾਂ ਨੇ ਦੋ ਹਫਤਿਆਂ ਦੇ ਅਸਥਾਈ ਜੰਗਬੰਦੀ ‘ਤੇ ਸਹਿਮਤੀ ਪ੍ਰਗਟਾਈ ਹੈ ਪਰ ਸ਼ਰਤਾਂ ਨੂੰ ਲੈ ਕੇ ਮਤਭੇਦ ਬਣੇ ਹੋਏ ਹਨ। ਈਰਾਨ ਨੇ ਪ੍ਰਤੀਬੰਧਾਂ ਵਿਚ ਰਾਹਤ ਤੇ ਹੋਰਮੁਜ਼ ਸਟ੍ਰੇਟ ‘ਤੇ ਕੰਟਰੋਲ ਸਣ 10 ਮੰਗਾਂ ਰੱਖੀਆਂ ਹਨ ਜਦੋਂ ਅਮਰੀਕਾ ਦਾ 15 ਬਿੰਦੂਆਂ ਵਾਲਾ ਵੱਖਰਾ ਪ੍ਰਸਤਾਵ ਹੈ। ਰਿਪੋਰਟ ਮੁਤਾਬਕ ਈਰਾਨ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੈਕਸ ਵਸੂਲਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਨੂੰ ਟਰੰਪ ਨੇ ਨਾਮਨਜ਼ੂਰ ਕੀਤਾ ਹੈ।

The post ਹੋਰਮੁਜ਼ ‘ਚ ਟੈਕਸ ਵਸੂਲੀ ਨੂੰ ਲੈ ਕੇ ਈਰਾਨ ‘ਤੇ ਭੜਕੇ ਟਰੰਪ appeared first on Punjab Star.

Related Posts