9 ਸਾਲਾਂ ਬਾਅਦ ਕੈਨੇਡਾ ’ਚ ਮਿਲੀ PR, ਇਕਲੌਤੇ ਪੁੱਤ ਨੇ ਪਹਿਲੀ ਵਾਰ ਮੁੜਨਾ ਸੀ ਪੰਜਾਬ ਪਰ ਵਰਤ ਗਿਆ ਭਾਣਾ

ਟੋਰਾਂਟੋ: ਕੈਨੇਡਾ ਵਿੱਚ ਰਹਿੰਦੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਇੱਕ ਦੁਖਦਾਈ ਘਟਨਾ ਵਾਪਰੀ ਹੈ। ਗੁਰਪ੍ਰੀਤ ਕਰੀਬ 9 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਮਾਰਚ ਮਹੀਨੇ ਵਿੱਚ ਉਸ ਨੂੰ ਪੀ.ਆਰ ਮਿਲੀ ਸੀ। ਇਸ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਮਾਪਿਆਂ ਨੂੰ ਮਿਲਣ ਲਈ ਭਾਰਤ ਆਉਣ ਦੀ ਯੋਜਨਾ ਬਣਾ ਰਿਹਾ ਸੀ। ਪਰਿਵਾਰ ਵੀ ਉਸਦੇ ਆਉਣ ਦੀ ਉਡੀਕ ਕਰ ਰਿਹਾ ਸੀ, ਪਰ ਇਹ ਖੁਸ਼ੀ ਅਚਾਨਕ ਦੁੱਖ ਵਿੱਚ ਬਦਲ ਗਈ ਜਦੋਂ ਉਸ ਦੀ ਮੌਤ ਦੀ ਖ਼ਬਰ ਆ ਗਈ।

ਉਨਟਾਰੀਓ ਦੇ ਹੌਰਨਬੀ ਵਿੱਚ ਰਹਿੰਦੇ ਗੁਰਪ੍ਰੀਤ ਦੀ ਭੈਣ ਹਰਪ੍ਰੀਤ ਕੌਰ ਨੇ ਉਸ ਦੀਆਂ ਅੰਤਿਮ ਰਸਮਾਂ ਲਈ ਗੋਫੰਡਮੀ ਪੇਜ ਬਣਾਇਆ ਹੈ। ਉਸ ਨੇ ਦੱਸਿਆ ਕਿ ਗੁਰਪ੍ਰੀਤ ਉਨ੍ਹਾਂ ਦੇ ਪਰਿਵਾਰ ਦਾ ਇਕਲੌਤਾ ਪੁੱਤ ਸੀ, ਜੋ ਆਪਣੇ ਸੁਪਨੇ ਪੂਰੇ ਕਰਨ ਅਤੇ ਪਰਿਵਾਰ ਦੀ ਮਦਦ ਲਈ ਕੈਨੇਡਾ ਗਿਆ ਸੀ। ਪੀ.ਆਰ ਵਿੱਚ ਦੇਰੀ ਕਾਰਨ ਉਹ ਇਨ੍ਹਾਂ ਸਾਲਾਂ ਵਿੱਚ ਕਦੇ ਵੀ ਭਾਰਤ ਨਹੀਂ ਆ ਸਕਿਆ। ਹੁਣ ਜਦੋਂ ਇਕ ਮਹੀਨਾ ਪਹਿਲਾਂ ਹੀ ਉਸ ਨੂੰ ਪੀ.ਆਰ ਮਿਲੀ ਸੀ, ਉਹ ਇਸ ਸਾਲ ਮਾਪਿਆਂ ਨੂੰ ਮਿਲਣ ਦੀ ਤਿਆਰੀ ਕਰ ਰਿਹਾ ਸੀ।

ਹਰਪ੍ਰੀਤ ਕੌਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਗੁਰਪ੍ਰੀਤ ਅਚਾਨਕ ਸਾਡੇ ਵਿਚੋਂ ਚਲਾ ਗਿਆ, ਜਿਸ ਨਾਲ ਪਰਿਵਾਰ ’ਤੇ ਨਾ ਸਿਰਫ਼ ਦੁਖਾਂ ਦਾ ਪਹਾੜ ਟੁੱਟਆ ਹੈ, ਸਗੋਂ ਵੱਡਾ ਆਰਥਿਕ ਬੋਝ ਵੀ ਆ ਗਿਆ ਹੈ। ਇਕੱਠੀ ਕੀਤੀ ਜਾ ਰਹੀ ਰਕਮ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਅਤੇ ਪਰਿਵਾਰ ਦੀ ਸਹਾਇਤਾ ਲਈ ਵਰਤੀ ਜਾਵੇਗੀ।

The post 9 ਸਾਲਾਂ ਬਾਅਦ ਕੈਨੇਡਾ ’ਚ ਮਿਲੀ PR, ਇਕਲੌਤੇ ਪੁੱਤ ਨੇ ਪਹਿਲੀ ਵਾਰ ਮੁੜਨਾ ਸੀ ਪੰਜਾਬ ਪਰ ਵਰਤ ਗਿਆ ਭਾਣਾ appeared first on Punjab Star.

Related Posts